
ਆਓ ਰਲ਼-ਮਿਲ਼ ਬੂਟੇ ਲਾਈਏ
ਲੱਗਿਆਂ ਹੋਇਆਂ ਨੂੰ ਵੀ ਬਚਾਈਏ।
ਕਰੀਏ ਸਾਂਭ-ਸੰਭਾਲ਼ ਇਹਨਾਂ ਦੀ
ਚੁੱਕ ਬਾਲਟੀ ਪਾਣੀ ਪਾਈਏ।
ਰੁੱਖਾਂ ਵਰਗਾ ਸਾਥ ਨਾ ਕੋਈ
ਇਹਨਾਂ ਨੂੰ ਘੁੱਟ ਸੀਨੇ ਲਾਈਏ।
ਕਿੰਨਾ ਕੁਝ ਆਪਾਂ ਨੂੰ ਦਿੰਦੇ
ਆਪਾਂ ਵੀ ਕੁਝ ਪਿਆਰ ਵਖਾਈਏ।
ਇਹਨਾਂ ਵੱਲ ਜਦ ਵਧੇ ਕੁਹਾੜਾ
ਚਿਪਕੋ ਅੰਦੋਲਨ ਅਪਨਾਈਏ।
ਮੱਤੇਵਾੜਾ ਜੰਗਲ਼ ਵਰਗੀ
ਆਜੋ ਇਕ ਮੁਹਿੰਮ ਚਲਾਈਏ।
ਰੁੱਖਾਂ ਨਾਲ਼ ਲੱਦ ਦੀਏ ਧਰਤੀ
ਆਜੋ ਬਣਦਾ ਫਰਜ਼ ਨਿਭਾਈਏ।
ਆਪੇ ਪੰਛੀ ਪਾਉਣ ਆਲ੍ਹਣੇ
ਆਪਾਂ ਆਪਣਾ ਫ਼ਿਕਰ ਮੁਕਾਈਏ।
ਆਓ ਬਨਾਉਟੀ ਆਲ੍ਹਣਿਆਂ ‘ਤੋਂ
ਇਹਨਾਂ ਦਾ ਖਹਿੜਾ ਛੁਡਵਾਈਏ।
ਕਾਦਰ ਦੀ ਸੋਹਣੀ ਕੁਦਰਤ ਨੂੰ
ਆਓ ਹੋਰ ਵੀ ਸੋਹਣੀ ਬਣਾਈਏ।
ਓ ਰਣਜੀਤ ਜਨਮ-ਦਿਨ ਉੱਤੇ
ਗਿਫਟ ‘ਚ ਬੂਟੇ ਵੰਡ-ਵਡਾਈਏ।
ਰਣਜੀਤ ਸਿੰਘ ✍️
Leave a Reply