
ਬੱਲੇ ਬੱਲੇ ਐ ਪੰਜਾਬ! ਮੈਂ ਸਦਕੇ ਤੈਥੋਂ!! ਕਰ ਦਿੰਨਾ ਏਂ ਖੁੰਢੇ,ਸੰਦ ਵੈਰੀ ਦੇ ਤਿੱਖੇ। ਹਰ ਔਕੜ ਨੂੰ ਮਾਰ ਕੇ ਠੁੱਡਾ, ਪਰ੍ਹੇ ਵਗਾਹ ਦੇਂ
ਨਿੱਖਰਨਾ ਤੇ ਨਿੱਤਰਨਾ ਕੋਈ ਤੈਥੋਂ ਸਿੱਖੇ।
ਵੰਡਿਆ, ਵੱਢਿਆ, ਟੁੱਕਿਆ, ਲੁੱਟਿਆ ਪਰ ਇਹ ਜੜ੍ਹੋਂ ਗਿਆ ਨਾ ਪੁੱਟਿਆ। ਉੱਠ ਕੇ ਛਾਂ ਵੰਡਣ ਲੱਗ ਪੈਂਦੈ
ਹੋਵੇ ਜੇ ਇੱਕ ਵੀ ਪੱਤਾ ਫੁੱਟਿਆ।
ਏਸ ਬਿਰਖ਼ ਦਾ ਨਾਂ ਪੰਜਾਬ ਹੈ
ਇਹ ਨਾ ਆਪਣੇ ਬਿਰਦ ਤੋਂ ਟੁੱਟਿਆ।
ਰਣਜੀਤ ਸਿੰਘ ✍️
Leave a Reply